𝕏
Apply Online
  Registration open for the 2024 Batch  

Campus News & Events

explore campus events and news

Go Back

International Women's Day was celebrated at IET Bhadal Technical Campus.

I.E.T. Bhadal Technical Campus celebrated International Women's Day dedicated to the social, economic, political and cultural achievements of women. On this occasion, the Chairman of the organization Tajinder Singh congratulated everyone on International Women's Day. Registrar-cum-Director Dr. SS. Bindra started the program by lighting the lamp and in his address said that women should bring forward their skills and capabilities and lead in every field.

He also shared his thoughts on women empowerment, infanticide, self-reliance, self-protection, daughter-saving, daughter-education etc.Principal of Pharmacy College Dr. Sharing his views, Jatinder Singh said that women have equal rights to men in every field. On this occasion, students' poetry recitation, rangoli, dance, fancy dress, singing and teacher's musical chair competitions were conducted. The winners of all these competitions Dr. SS Honored by Bindra. On this occasion, besides others, Dr. Kanchan Sharman, Dr. Pravneet Kaur, Dr. Jyoti Devi, Bhavanpreet Kaur, Disha Thakur, Pooja Sharman etc were present.


ਆਈ.ਈ.ਟੀ.ਭੱਦਲ ਟੈਕਨੀਕਲ ਕੈਂਪਸ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।



ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵੱਲੋਂ ਮਹਿਲਾਵਾਂ ਦੀਆਂ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਰਕ ਪ੍ਰਾਪਤੀਆਂ ਨੂੰ ਸਮਰਪਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਸਾਰਿਆਂ ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ। ਰਜਿਸਟਰਾਰ-ਕਮ-ਡਾਇਰੈਕਟਰ ਡਾ.ਐਸ.ਐਸ. ਬਿੰਦਰਾ ਨੇ ਦੀਪਕ ਜਲਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਔਰਤਾਂ ਨੂੰ ਆਪਣੇ ਕੌਸ਼ਲ ਅਤੇ ਸਮਰੱਥਾ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਅਤੇ ਹਰ ਖੇਤਰ ਵਿੱਚ ਅਗਵਾਈ ਕਰਨੀ ਚਾਹੀਦੀ ਹੈ।

ਉਨ੍ਹਾਂ ਨਾਰੀ ਸਸ਼ਕਤੀਕਰਨ, ਭਰੂਣ ਹੱਤਿਆ, ਆਤਮ ਨਿਰਭਰਤਾ, ਸਵੈ-ਸੁਰੱਖਿਆ, ਬੇਟੀ-ਬਚਾਓ, ਬੇਟੀ ਪੜਾਓ ਆਦਿ ਵਿਸ਼ਿਆਂ ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਸਮਾਜ ਵਿੱਚੋਂ ਬੁਰਾਈਆਂ ਦੇ ਖਾਤਮੇ ਲਈ ਅਤੇ ਪਰਿਵਾਰ ਨੂੰ ਸਿੱਖਿਅਤ ਕਰਨ ਲਈ ਔਰਤਾਂ ਨੂੰ ਸਿੱਖਿਅਤ ਕਰਨਾ ਲਾਜ਼ਮੀ ਹੈ। ਫਾਰਮੈਸੀ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਔਰਤਾਂ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਹੱਕ ਰੱਖਦੀਆਂ ਹਨ। ਇਸ ਮੌਕੇ ਤੇ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਰੰਗੋਲੀ, ਡਾਂਸ, ਫੈਂਸੀ ਡਰੈੱਸ, ਗਾਉਣ ਅਤੇ ਅਧਿਆਪਕਾ ਦੇ ਮਿਊਜ਼ਿਕਲ ਚੇਅਰ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸਾਰੇ ਮੁਕਾਬਲਿਆਂ ਦੇ ਜੇਤੂਆਂ ਨੂੰ ਡਾ. ਐਸ.ਐਸ. ਬਿੰਦਰਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਕੰਚਨ ਸ਼ਰਮਾਂ, ਡਾ. ਪ੍ਰਵਨੀਤ ਕੌਰ, ਡਾ. ਜੋਤੀ ਦੇਵੀ, ਭਵਨਪ੍ਰੀਤ ਕੌਰ, ਦਿਸ਼ਾ ਠਾਕੁਰ, ਪੂਜਾ ਸ਼ਰਮਾਂ ਆਦਿ ਹਾਜ਼ਰ ਸਨ।

  Registration open for the 2024 Batch  
© IET BHADDAL 2024 - All rights reserved. , Web Developers : INFOWAVES