𝕏
Apply Online
  Registration open for the 2024 Batch  

Campus News & Events

explore campus events and news

Go Back

I.E.T Bhaddal Technical Campus organized a volleyball tournament

I.E.T Bhaddal Technical Campus organized a volleyball tournament for students in campus. The tournament was officially started by the Chairman of the organization S. Tejinder Singh by hoisting the flag. He encouraged the students to avoid drugs and participate in sports with a positive attitude. On this occasion, the Director-Campus Dr. S.S. Bindra said that along with studies, sports are also an integral part of student life, so students should participate in sports as much as possible along with studies for physical and mental development. Students from all departments of the college participated in this tournament with great enthusiasm and demonstrated their sportsmanship. Prizes were distributed to the winning team by Dr. S S Bindra. He congratulated Mr. Onkar Singh, Dean Student Welfare and his team for successfully conducting this volleyball tournament.


ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿੱਚ ਵਿਦਿਆਰਥੀਆਂ ਲਈ ਵਾਲੀਬਾਲ ਟੂਰਨਾਮੈਂਟ ਕਰਵਾਇਆ ।

ਆਈ.ਈ.ਟੀ. ਭੱਦਲ ਟੈਕਨੀਕਲ ਕੈਂਪਸ ਵਿੱਚ ਵਿਦਿਆਰਥੀਆਂ ਲਈ ਵਾਲੀਬਾਲ ਟੂਰਨਾਮੈਂਟ ਕਰਾਵਾਇਆ ਗਿਆ। ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਸ.ਤਜਿੰਦਰ ਸਿੰਘ ਨੇ ਝੰਡਾ ਲਹਿਰਾ ਕੇ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਅਤੇ ਖੇਡਾਂ ਵਿੱਚ ਸਾਕਾਰਾਤਮਕ ਨਜ਼ਰੀਏ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਡਾਇਰੈਕਟਰ-ਕੈਂਪਸ ਡਾ. ਐਸ.ਐਸ.ਬਿੰਦਰਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ-2 ਖੇਡਾਂ ਵੀ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ, ਇਸ ਲਈ ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਵਿਕਾਸ ਲਈ ਪੜ੍ਹਾਈ ਦੇ ਨਾਲ-2 ਖੇਡਾਂ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਖੇਡ ਭਾਵਨਾ ਦਾ ਮੁਜ਼ਾਹਰਾ ਕਰਦੇ ਹੋਏ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਲਜ ਪ੍ਰੰਬਧਕਾਂ ਵੱਲੋਂ ਸਟਾਫ਼ ਅਤੇ ਵਿਦਿਆਰਥੀਆਂ ਲਈ ਰਿਫ਼ਰੈਸ਼ਮੈਂਟ ਦਾ ਪ੍ਰੰਬਧ ਕੀਤਾ ਗਿਆ। ਇਨਾਮ ਵੰਡ ਸਮਾਰੋਹ ਦੌਰਾਨ ਕਾਲਜ ਦੇ ਡਾਇਰੈਕਟਰ-ਕੈਂਪਸ ਡਾ. ਐਸ.ਐਸ.ਬਿੰਦਰਾ ਵੱਲੋਂ ਜੇਤੂ ਟੀਮ ਨੂੰ ਇਨਾਮ ਵੰਡੇ ਗਏ। ਉਨ੍ਹਾਂ ਇਸ ਵਾਲੀਬਾਲ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਉਂਕਾਰ ਸਿੰਘ ਡੀਨ ਸਟੂਡੈਂਟ ਵੈਲਫੇਅਰ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਵਿਸ਼ੇਸ ਤੌਰ ਤੇ ਭਰਤ ਭੂਸ਼ਨ ਵੱਲੋਂ ਸਟੇਜ ਸੰਚਾਲਨ ਦੀ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਜਤਿੰਦਰ ਸਿੰਘ, ਆਰਕੀਟੈਕਟ ਗੁਰਪ੍ਰੀਤ ਸਿੰਘ, ਡਾ. ਕੰਚਨ ਸ਼ਰਮਾਂ, ਭਵਨਪ੍ਰੀਤ ਕੌਰ, ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ: ਡਾ. ਐਸ.ਐਸ. ਬਿੰਦਰਾ ਜੇਤੂ ਟੀਮ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕਰਦੇ ਹੌਏ।

  Registration open for the 2024 Batch  
© IET BHADDAL 2024 - All rights reserved. , Web Developers : INFOWAVES